ਸੁਖਦੇਵ
sukhathayva/sukhadhēva

Definition

ਸੰਗ੍ਯਾ- ਸ਼ੁਕਦੇਵ. ਦੇਖੋ ਸੁਕ ੪. "ਇਹ ਮਨਿ ਲੀਣ ਭਏ ਸੁਖਦੇਉ." (ਗਉ ਅਃ ਕਬੀਰ) ੨. ਜਸਰੋਟਾ ਦਾ ਪਹਾੜੀ ਰਾਜਾ ਸੁਖਦੇਵ, ਜੋ ਨਦੌਨ ਦੇ ਜੰਗ ਵਿੱਚ ਭੀਮਚੰਦ ਦੀ ਸਹਾਇਤਾ ਲਈ ਮੌਜੂਦ ਸੀ. "ਸੁਖੰਦੇਵ ਗਾਜੀ ਜਸਾਰੋਟ ਰਾਯੰ." (ਵਿਚਿਤ੍ਰ. ਅਃ ੯) ੩. ਦਸ਼ਮੇਸ਼ ਦਾ ਹਜੂਰੀ ਇੱਕ ਪੰਡਿਤ ਕਵਿ, ਜਿਸ ਨੇ ਕਰਤਾਰ ਦੇ ਬਾਰਾਂ ਵਿਸ਼ੇਸਣਾਂ (ਸਤ, ਚਿਤ, ਆਨੰਦ, ਅਦ੍ਵਿਤੀਯ, ਅਖੰਡ, ਅਚਲ, ਅਨੰਤ, ਪ੍ਰਕਾਸ਼. ਕੂਟਸ੍‍ਥ, ਅਜ, ਅਕ੍ਰਿਯ, ਅਤੇ ਬ੍ਰਹਮ) ਦੀ ਵਿਚਿਤ੍ਰ ਵ੍ਯਾਖਯਾ ਲਿਖੀ ਹੈ.
Source: Mahankosh