ਸੁਖੇਨ
sukhayna/sukhēna

Definition

ਵਿ- ਸੁਖੈਨ. ਆਸਾਨ. ਸੁਗਮ। ੨. ਸੁਖ ਅਯਨ. ਸੁਖ ਦਾ ਘਰ. ਸੁਖਦਾਈ. "ਸੁਖੇਣ ਬੈਣ ਰਾਤ ਨੰ." (ਗਾਥਾ) ਸੁਖਦਾਈ ਬਚਨਾ ਨਾਲ ਜਿਸ ਦੀ ਪ੍ਰੀਤਿ ਨਹੀਂ। ੩. ਸੰ सुषेण ਸੁਸੇਣ. ਸੰਗ੍ਯਾ- ਵਿਸਨੁ। ੪. ਗੰਧਰਵਾਂ ਦਾ ਇੱਕ ਸਰਦਾਰ। ੫. ਵਰੁਣ ਅਥਵਾ ਧਨ੍ਵੰਤਰਿ ਦਾ ਪੁਤ੍ਰ, ਤਾਰਾ ਦਾ ਪਿਤਾ, ਸੁਗ੍ਰੀਵ ਦਾ ਸਹੁਰਾ ਅਤੇ ਮੰਤ੍ਰੀ, ਜੋ ਪ੍ਰਸਿੱਧ ਵੈਦ ਹੋਇਆ ਹੈ. ਰਾਮ ਲਛਮਣ ਦੇ ਮੂਰਛਿਤ ਹੋਣ ਪੁਰ ਇਸੇ ਨੇ ਹਨੂਮਾਨ ਨੂੰ ਬੂਟੀ ਲਿਆਉਣ ਲਈ ਭੇਜਿਆ ਸੀ. ਦੇਖੋ, ਸਰਬੌਸਧਿ ਪਰਬਤ. "ਜਾਮਵੰਤ ਸੁਖੇਣ ਨੀਲਰੁ ਹਨੂ ਅੰਗਦ ਕੇਸਰੀ." (ਰਾਮਾਵ)
Source: Mahankosh