Definition
ਸੰਗ੍ਯਾ- ਅੱਛੀ ਘਾੜਤ। ੨. ਚੁਤਰਾਈ. ਦਾਨਾਈ. ੩. ਇੱਕ ਕਾਫੀ ਠਾਟ ਦਾ ਸਾੜਵ ਸੰਪੂਰਣ¹ ਰਾਗ ਹੈ. ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸੁੱਧ ਸੁਰ ਹਨ. ਸੁਘਰਈ ਕਾਨੜੇ ਦਾ ਹੀ ਇੱਕ ਭੇਦ ਹੈ. ਇਸ ਵਿੱਚ ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਇਸ ਦਾ ਨਾਉਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਮਹਾਕਾਵ੍ਯ ਵਿੱਚ ਲਿਖਿਆ ਹੈ. ਯਥਾ- "ਅਰੁ ਸੁਘਰਈ ਰਾਗ ਅਨੁਰਾਗ." (ਗੁਪ੍ਰਸੂ)
Source: Mahankosh