Definition
ਸੰਗ੍ਯਾ- ਯਮ. ਧਰਮਰਾਜ, ਜੋ ਸੂਰਜ ਦਾ ਪੁਤ੍ਰ ਲਿਖਿਆ ਹੈ. "ਨਾਮ ਸੁਨੇ ਸੁਤਭਾਨ ਡਰ੍ਯਉ." (ਸਵੈਯੇ ਮਃ ੪. ਕੇ) ੨. ਸ਼ਨੀ, ਜੋ ਛਾਯਾ ਦੇ ਉਦਰ ਤੋਂ ਸੂਰਜ ਦਾ ਪੁਤ੍ਰ ਹੈ. "ਯੁੱਧ ਸਮੇ ਸੁਤਭਾਨੁ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ." (ਚੰਡੀ ੧) ਸ਼ਨੀ ਦਾ ਚੰਦ੍ਰਮਾ ਨਾਲ ਯੁੱਧ ਵ੍ਰਿਹਸਪਤੀ ਦੀ ਇਸਤ੍ਰੀ ਤਾਰਾ ਬਾਬਤ ਹੋਇਆ ਸੀ। ੩. ਦੇਖੋ, ਕਰਣ। ੪. ਸੁਗ੍ਰੀਵ.
Source: Mahankosh