Definition
ਫ਼ਾ. [شترمُرغ] ਸ਼ੁਤਰ ਮੁਰਗ਼ (Ostrich) ਸੰਗ੍ਯਾ- ਉੱਠ ਦੀ ਸ਼ਕਲ ਦਾ ਇੱਕ ਪੰਛੀ, ਜੋ ਵਿਸ਼ੇਸ ਕਰਕੇ ਅਫਰੀਕਾ ਵਿੱਚ ਹੁੰਦਾ ਹੈ. ਇਹ ਪੰਖਾਂ ਨਾਲ ਉਡ ਨਹੀਂ ਸਕਦਾ, ਪਰ ਉਨ੍ਹਾਂ ਦੀ ਸਹਾਇਤਾ ਨਾਲ ਬਹੁਤ ਤੇਜ਼ ਦੌੜ ਸਕਦਾ ਹੈ. ਇਸਦੇ ਪੰਖ ਵਡਮੁੱਲੇ ਹੁੰਦੇ ਹਨ, ਜਿਨ੍ਹਾਂ ਦਾ ਯੂਰਪ ਵਿੱਚ ਵਪਾਰ ਹੁੰਦਾ ਹੈ. ਦੋਹਾਂ ਪਾਸਿਆਂ ਦੇ ਪੰਖ ਜਦ ਸ਼ੁਤਰ ਮੁਰਗ ਫੈਲਾਉਂਦਾ ਹੈ ਤਦ ਲੰਬਾਈ ਬਾਰਾਂ ਤੋਂ ਚੌਦਾਂ ਫੁੱਟ ਤੀਕ ਹੋਇਆ ਕਰਦੀ ਹੈ. ਇਹ ਛੀ ਤੋਂ ਚੌਦਾਂ ਤੀਕ ਆਂਡੇ ਦਿੰਦਾ ਹੈ, ਅਤੇ ੪੨ ਦਿਨਾਂ ਵਿੱਚ ਸੇਵਨ ਤੋਂ ਬੱਚੇ ਨਿਕਲ ਆਉਂਦੇ ਹਨ.
Source: Mahankosh