ਸੁਦਰਸ਼ਨ ਚੂਰਣ
sutharashan choorana/sudharashan chūrana

Definition

ਹਰੜ, ਬਹੇੜਾ, ਆਉਲਾ, ਹਲਦੀ ਦਾਰੁਹਲਦੀ, ਛੋਟੀ ਕੰਟੇਲੀ ਵਡੀ ਕੰਟੇਲੀ, ਕਚੂਰ, ਕਾਲੀ ਮਿਰਚ, ਮਘ ਪਿੱਪਲ, ਪਿੱਪਲਾ ਮੂਲ, ਮੂਰਵਾ, ਸੁੰਢ, ਗਲੋਇ, ਧਮਾਸਾ, ਕੜੂ, ਪਿੱਤਪਾਪੜਾ, ਨਾਗਰਮੋਥਾ, ਤ੍ਰਾਯਮਾਣ, ਨੇਤ੍ਰਬਾਲਾ, ਨਿੰਮ ਦੀ ਛਿੱਲ, ਪੁਹਕਰ ਮੂਲ, ਮਲੱਠੀ, ਕੁੜਾ ਦੀ ਛਿੱਲ, ਅਜਵਾਇਨ, ਇੰਦ੍ਰ ਜੌਂ, ਭਾਰੰਗੀ, ਸੁਹਾਂਜਣੇ ਦੇ ਬੀਜ, ਫਟਕੜੀ, ਬਚ, ਦਾਲਚੀਨੀ, ਪਦਮਾਖ, ਚੰਦਨ, ਅਤੀਸ, ਖਰੈਹਟੀ, ਸ਼ਾਲਪਰਣੀ, ਪ੍ਰਿਸ੍ਠਪਰਣੀ, ਬਾਇਬੜਿੰਗ, ਤਗਰ, ਚਿੱਤੇ ਦੀ ਚਿੱਲ, ਦੇਵਦਾਰੁ, ਚਵ, ਪਟੋਲਪਤ੍ਰ, ਜੀਵਕ, ਰਿਸਭਕ, ਲੌਂਗ, ਵੰਸ਼ਲੋਚਨ, ਚਿੱਟਾ ਕਮਲ, ਕਾਕੋਲੀ, ਪਤ੍ਰਜ, ਜਾਵਿਤ੍ਰੀ, ਤਾਲੀਸਪਤ੍ਰ. ਇਹ ਬਵੰਜਾ ਔਖਧੀਆਂ ਸਮਾਨ ਵਜ਼ਨ ਦੀਆਂ ਲੈਕੇ ਇਨ੍ਹਾਂ ਸਭਨਾਂ ਤੋਂ ਅੱਧੇ ਤੋਲ ਦਾ ਚਰਾਇਤਾ ਮਿਲਾਕੇ, ਸਭ ਨੂੰ ਚੰਗੀ ਤਰਾਂ ਕੁੱਟਕੇ ਚੂਰਣ ਬਣਾਵੇ. ਇਹ ਸੁਦਰਸ਼ਨ ਚੂਰਣ ਸੀਤਲ ਜਲ ਨਾਲ ਸਵੇਰ ਵੇਲੇ ਸੇਵਨ ਕੀਤਾ, ਵਾਤ ਪਿੱਤ ਕਫ ਦੇ ਦੋਸ਼, ਵਿਖਮ ਜ੍ਵਰ, ਸਾਧਾਰਣ ਤਾਪ, ਭ੍ਰਮ, ਤ੍ਰਿਖਾ, ਖਾਂਸੀ, ਪਾਂਡੂ ਰੋਗ, ਹ੍ਰਿਦੈ ਰੋਗ, ਜੋੜਾਂ ਦਾ ਦਰਦ ਆਦਿਕ ਅਨੇਕ ਬਿਮਾਰੀਆਂ ਦੂਰ ਕਰਦਾ ਹੈ.
Source: Mahankosh