Definition
ਸੰ. सुदामन ਇੱਕ ਕੰਗਾਲ ਬ੍ਰਾਹਮਣ, ਜੋ ਕ੍ਰਿਸਨ ਜੀ ਹਮਜਮਾਤੀ ਅਤੇ ਮਿਤ੍ਰ ਸੀ. ਇਹ ਇਸਤ੍ਰੀ ਦਾ ਪ੍ਰੇਰਿਆ ਹੋਇਆ ਕ੍ਰਿਸਨ ਜੀ ਪਾਸ ਦ੍ਵਾਰਿਕਾ ਪਹੁਚਿਆ. "ਦਾਲਦਭੰਜ ਸੁਦਾਮੇ ਮਿਲਿਓ." (ਮਾਰੂ ਮਃ ੫) "ਬਿਪ ਸੁਦਾਮਾ ਦਾਲਦੀ." (ਭਾਗੁ) ਇਸ ਦਾ ਨਾਉਂ ਭਾਗਵਤ ਵਿੱਚ "ਸ਼੍ਰੀ ਦਾਮ" ਭੀ ਲਿਖਿਆ ਹੈ. ਦੇਖੋ, ਸਕੰਧ ੧੦, ਅਃ ੮੦, ੮੧.¹ ੨. ਬੁੰਦੇਲਖੰਡ ਦਾ ਨਿਵਾਸੀ ਇੱਕ ਕਵੀ, ਜੋ ਕੁਝ ਸਮਾਂ ਸ਼੍ਰੀ ਗੁਰੂ ਗੋਬਿਦ ਸਿੰਘ ਸ੍ਵਾਮੀ ਦੇ ਦਰਬਾਰ ਵਿੱਚ ਹਾਜਿਰ ਰਿਹਾ, ਸੁਦਾਮੇ ਦੀ ਰਚਨਾ ਇਹ ਹੈ-#ਏਕੈ ਸੰਗਿ ਪਢੇ ਹੈਂ ਅਵੰਤਿਕਾ ਸੰਦੀਪਿਨੀ ਕੇ,#ਸੋਈ ਸੁਧ ਆਈ ਤੋ ਬੁਲਾਇ ਬੂਝੀ ਬਾਮਾ ਮੈ,#ਪੁੰਗੀਫਲ ਹੋਤ ਤੌ ਅਸੀ ਦੇਤੋ ਨਾਥ ਜੀ ਕੋ,#ਤੰਦੁਲ ਲੇ ਦੀਨੇ ਬਾਂਧ ਲੀਨੇ ਫਟੇ ਜਾਮਾ ਮੈ,#ਦੀਨਦ੍ਯਾਲੁ ਸੁਨਕੈ ਦਯਾਲੁ ਦਰਬਾਰ ਮਿਲੇ,#ਏਤੋ ਕੁਛ ਦੀਨੋ ਪਾਈ ਅਗਨਿਤ ਸਾਮਾ ਮੈ,#ਪ੍ਰੀਤਿ ਕਰ ਜਾਨੈ ਗੁਰੁ ਗੋਬਿੰਦ ਕੈ ਮਾਨੇ ਤਾਂਤੇ,#ਵਹੀ ਤੂੰ ਗੋਬਿੰਦ ਵਹੀ ਬਾਮ੍ਹਨ ਸੁਦਾਮਾ ਮੈ. ੩. ਬੱਦਲ. ਮੇਘ। ੪. ਸਮੁੰਦਰ। ੫. ਐਰਾਵਤ ਹਾਥੀ। ੬. ਇੰਦ੍ਰ। ੭. ਇੱਕ ਬਿਲੌਰ ਦਾ ਪਹਾੜ, ਜਿਸ ਤੋਂ ਪੁਰਾਣਾਂ ਨੇ ਬਿਜਲੀ ਦਾ ਪੈਦਾ ਹੋਣਾ ਮੰਨਿਆ ਹੈ. ੮. ਵਿ- ਉਦਾਰ.
Source: Mahankosh