ਸੁਧਾਸਰ
suthhaasara/sudhhāsara

Definition

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਚਿਆ ਰਾਮਦਾਸ ਪੁਰ ਦੇ ਮੱਧ ਅਮ੍ਰਿਤਸਰੋਵਰ. "ਪਹੁਚੇ ਆਨ ਸੁਧਾਸਰ ਸਾਰੇ." (ਗੁਪ੍ਰਸੂ) ਦੇਖੋ, ਅਮ੍ਰਿਤਸਰ.#ਹਾਂਸੀ ਗਈ ਭੂਲ ਯਮਦੂਤਨ ਉਦਾਸੀ ਭਈ#ਪਾਪ ਕੀ ਕਲਾ ਸੀ ਨ ਤਲਾਸੀ ਕਰੈ ਡਰਕੇ,#ਸਤ੍ਯ ਕੀ ਅਟਾ ਸੀ ਜਹਾਂ ਧਰਮ ਕੀ ਘਟਾ ਸੀ#ਦਾਨਪੁੰਨ ਕੀ ਛਟਾ ਸੀ ਸੋਕਨਾਸੀ ਦੀਨ ਤਰ ਕੇ,#ਗ੍ਵਾਲਕਵਿ ਖਾਸੀ ਧੁਨਿ ਵੇਦ ਕੀ ਪ੍ਰਕਾਸੀ ਮਹਾਂ#ਨਾਰੀ ਕਮਲਾ ਸੀ ਰੂਪ ਵਾਸੀ ਮੈਨ ਸਰ¹ ਕੇ,#ਕਾਸੀ ਕੀ ਨ ਚਾਹ ਅਵਿਨਾਸੀ ਹਨਐ ਮਵਾਸੀ ਰਹੈਂ,#ਦਾਸੀ ਕਰ ਰਾਖੀ ਮੋਖ ਵਾਸੀ ਸੁਧਾਸਰ ਕੇ.#੨. ਕਵਿ ਗੋਪਾਲ ਸਿੰਘ ਦਾ, (ਜਿਸ ਦੀ ਛਾਪ "ਨਵੀਨ" ਹੈ) ਰਚਿਆ ਹੋਇਆ ਸਾਹਿਤ੍ਯ ਗ੍ਰੰਥ, ਜਿਸ ਵਿੱਚ ੬੦ ਉੱਤਮ ਕਵੀਆਂ ਦੇ ਰਚੇ ਹੋਏ ੨੬੧੬ ਛੰਦ ਪ੍ਰਕਰਣ ਅਨੁਸਾਰ ਜੋੜੇ ਹੋਏ ਹਨ. ਇਹ ਕਵੀ ਨਾਭਾਪਤਿ ਮਹਾਰਾਜਾ ਜਸਵੰਤ ਸਿੰਘ ਜੀ ਦਾ ਦਰਬਾਰੀ ਸੀ.#"ਸੁਬਸ ਬਸੋ ਨਾਭਾ ਨਗਰ ਘਰ ਘਰ ਜਹਾਂ ਅਨੰਦ,#ਬੰਦਨੀਯ ਸਭ ਜਗਤ ਕੋ ਜ੍ਯੋਂ ਦੁਤਿਯਾ ਕੋ ਚੰਦ.#ਸ਼੍ਰੀ ਮਤ ਨ੍ਰਿਪ ਜਸਵੰਤ ਹਰਿ ਮਾਲਵੇਂਦ੍ਰ ਮਹਰਾਜ,#ਸੁਖ ਦੈ ਸਕਲ ਪ੍ਰਜਾਨਕੋ ਜਹਾਂ ਕਰੈ ਹੈ ਰਾਜ.#ਸ਼੍ਰੀ ਵ੍ਰਿੰਦਾਬਨ ਧਾਮ ਕੋ ਬਾਸੀ ਦੀਨ ਨਵੀਨ,#ਤਹਿਂ ਆਯੋ ਸੁਨਕੈ ਸੁਯਸ਼ ਦੇਖੀ ਸਭਾ ਪ੍ਰਬੀਨ.#ਪਰਾਚੀਨ ਕਵਿ ਯੁਕ੍ਤਿ ਕੋ ਨ੍ਰਿਪ ਬਰ ਚਿੱਤ ਉਮਾਹ,#ਪਾਇ ਹੁਕਮ ਯਹ ਤਬ ਕਿਯੋ ਗ੍ਰੰਥ "ਸੁਧਾਸਰ" ਚਾਹ.#ਪ੍ਰਭੁ ਸਿਧਿ ਕਵਿਰਸ ਤਤ੍ਵ ਗਨ ਸੰਬਤ ਸਰ ਅਵਰੇਖ,#ਅਰਜਨ ਸੁਕਲਾ ਪੰਚਮੀ ਸੋਮ "ਸੁਧਾਸਰ" ਲੇਖ.#ਸੰਮਤ ੧੮੯੫ ਫੱਗੁਣ ਸੁਦੀ ੫. ਸੋਮਵਾਰ ਨੂੰ ਇਹ ਗ੍ਰੰਥ ਸਮਾਪਤ ਹੋਇਆ.
Source: Mahankosh

Shahmukhi : سُدھاسر

Parts Of Speech : noun, masculine

Meaning in English

the sacred tank at Amritsar, pool of nectar
Source: Punjabi Dictionary