Definition
ਰਿਆਸਤ ਪਟਿਆਲੇ ਵਿੱਚ ਇੱਕ ਪੁਰਾਣਾ ਸ਼ਹਿਰ ਹੈ. ਇਸ ਦੀ ਨਜਾਮਤ, ਤਸੀਲ ਅਤੇ ਥਾਣਾ ਖਾਸ ਸੁਨਾਮ ਹੈ. ਇਸ ਸ਼ਹਿਰ ਦੇ ਮਹੱਲਾ ਗੁਰੁਦ੍ਵਾਰਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਜਦੋਂ ਇੱਥੇ ਚਰਣ ਪਾਏ ਤਾਂ ਸ਼ਹਿਰੋਂ ਬਾਹਰ ਨਦੀ ਕਿਨਾਰੇ ਪਹਿਲਾਂ ਠਹਿਰੇ. ਇੱਥੋਂ ਦੇ ਲਾਹੜੇ ਖਤ੍ਰੀਆਂ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਆਪਣੇ ਘਰ ਵਿੱਚ ਗੁਰੂ ਜੀ ਨੂੰ ਲਿਆਏ, ਜਿੱਥੇ ਹੁਣ ਗੁਰੁਦ੍ਵਾਰਾ ਹੈ. ਬਾਹਰ ਦੇ ਗੁਰੁਅਸਥਾਨ ਦਾ ਅਜੇ ਪਤਾ ਨਹੀਂ. ਸੰਮਤ ੧੯੭੬ ਵਿੱਚ ਵਡਾ ਸੁੰਦਰ ਗੁਰੁਦ੍ਵਾਰਾ ਬਣਾਇਆ ਗਿਆ ਹੈ, ਜਿਸ ਦੀ ਬਹੁਤ ਸਾਰੀ ਸੇਵਾ ਕਪਤਾਨ ਰਾਮ ਸਿੰਘ ਜੀ ਨੇ ਕਰਾਈ ਹੈ. ਸੁਨਾਮ ਧੂਰੀ ਜਾਖਲ ਲੈਨ ਉੱਪਰ ਖਾਸ ਸਟੇਸ਼ਨ ਹੈ. ੨. ਵਿ- ਉੱਤਮ ਨਾਮ। ੩. ਯਸ਼. ਕੀਰਤਿ.
Source: Mahankosh