Definition
ਇੱਕ ਛੰਦ. ਇਸ ਦਾ ਨਾਉਂ "ਡਿੱਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ. ਅੰਤ ਭਗਣ .#ਉਦਾਹਰਣ-#ਕਹੁਁ ਭਟ ਮਿਲ ਮੁਖ ਮਾਰ ਉਚਾਰਤ.#ਕਹੁਁ ਭਟ ਭਾਜ ਪੁਕਾਰਤ ਆਰਤ#ਕੇਤਕ ਜੋਧ ਫਿਰੈਂ ਰਣ ਗਾਹਤ,#ਕੇਤਕ ਜੂਝ ਬਰੰਗਨ ਬ੍ਯਾਹਤ. (ਕਲਕੀ)#੨. ਭਾਰਯਾ. ਵਹੁਟੀ। ੩. ਵਿ- ਬਹੁਤ ਪਿਆਰੀ.
Source: Mahankosh