ਸੁਬਕਤਗੀਨ
subakatageena/subakatagīna

Definition

[سُبکتگین] ਗਜਨੀ ਦੇ ਬਾਦਸ਼ਾਹ, ਅਲਪਤਗੀਨ ਦਾ ਤੁਰਕੀ ਗੁਲਾਮ, ਜੋ ਉਸ ਦਾ ਜਰਨੈਲ ਤੇ ਜਾਨਸ਼ੀਨ ਹੋਇਆ. ਇਸ ਨੇ ਰਾਜਾ ਜੈਪਾਲ ਦੇ ਵਿਰੁੱਧ ਪੰਜਾਬ ਉਤੇ ਚੜ੍ਹਾਈ ਕੀਤੀ. ਹਿੰਦ ਦੇ ਬਹੁਤ ਸਾਰੇ ਹਿੰਦੂ ਰਾਜਿਆਂ ਨੇ ਏਕਾ ਕਰਕੇ ਟਾਕਰਾ ਕੀਤਾ, ਪਰ ਅੰਤ ਹਾਰ ਖਾਧੀ. ਇਹ ਬਾਦਸ਼ਾਹ ਸਨ ੯੭੭ ਵਿੱਚ ਤਖ਼ਤ ਤੇ ਬੈਠਾ ਅਰ ਸਨ ੯੯੭ ਵਿੱਚ ਮੋਇਆ. ਇਸ ਦਾ ਪੁਤ ਮਹਮੂਦ ਗਜਨਵੀ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਸੁਬਕਤਗੀਨ ਦਾ ਦੂਜਾ ਨਾਉਂ ਨਸੀਰੁੱਦੀਨ ਭੀ ਹੈ.
Source: Mahankosh