ਸੁਬੁੱਧ
subuthha/subudhha

Definition

ਸੰ. सुबुद्घ. ਵਿ- ਚੰਗੀ ਤਰਾਂ ਜਾਗਿਆ ਹੋਇਆ। ੨. ਆਤਮਗ੍ਯਾਨੀ। ੩. ਸੰਗ੍ਯਾ- ਰਾਜਾ ਚਿਤ੍ਰ ਸਿੰਘ ਦਾ ਇੱਕ ਮੰਤ੍ਰੀ ਜਿਸ ਦਾ ਜਿਕਰ ੪੦੫ ਵੇਂ ਚਰਿਤ੍ਰ ਦੇ ਆਦਿ ਹੈ. ਸਾਰੇ ਇਸਤ੍ਰੀ ਚਰਿਤ੍ਰ ਇਸੇ ਨੇ ਰਾਜੇ ਨੂੰ ਇਸਤ੍ਰੀਆਂ ਦੇ ਛਲ ਤੋਂ ਬਚਾਉਣ ਲਈ ਸੁਣਾਏ ਸਨ। ੪. ਬਿਰਜਨਾਦ (ਵੀਰਯਨਾਦ) ਦਾਨਵ ਦਾ ਇੱਕ ਮੰਤ੍ਰੀ, ਅਤੇ ਸੈਨਾਪਤਿ, ਜਿਸ ਦਾ ਜਿਕਰ ਸਰਬਲੋਹ ਵਿੱਚ ਆਇਆ ਹੈ.
Source: Mahankosh