ਸੁਭਟੇਂਦ੍ਰ
subhataynthra/subhatēndhra

Definition

ਵਿ- ਯੋਧਿਆਂ ਦਾ ਸਰਦਾਰ। ੨. ਸੰਗ੍ਯਾ- ਸਿਪਹਸਾਲਾਰ. ਜਨਰਲ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਗੁਰੁ ਲਘੁ. ਅਥਵਾ ਇਉਂ ਕਹੋ ਕਿ ਚਾਰ ਤੁਕਾਂ ਦਾ ਦੋਹਾ ਹੀ ਸੁਭਟੇਂਦ੍ਰ ਹੈ, ਜਿਸ ਦੀ ਚੌਹਾਂ ਤੁਕਾਂ ਦਾ ਅੰਤ੍ਯਾਨੁਪ੍ਰਾਸ ਮਿਲੇ.#ਉਦਾਹਰਣ-#ਸਰੜ ਸਰੜ ਜਬ ਚਢਤ ਦਲ ਸਜ ਕਰ ਸਿੰਘ ਸੁਬੀਰ,#ਬਰੜ ਬਰੜ ਬਰੜਾਤ ਰਿਪੁ ਬਿਹਬਲ ਬਿਕਲ ਸ਼ਰੀਰ,#ਭਰੜ ਭਰੜ ਭਯ ਭਜਤ ਭੀ ਬਿਲਪਤ ਬਹੁ ਭਟ ਭੀਰ,#ਮਰੜ ਮਰੜ ਕਾਲੀ ਚਬੈ ਅੜਤ ਜੁ ਦੁਸ੍ਟ ਬਹੀਰ.#(ਸਿੱਖੀ ਪ੍ਰਭਾਕਰ)
Source: Mahankosh