ਸੁਮਤਿ
sumati/sumati

Definition

ਉੱਤਮ ਬੁੱਧਿ. "ਦਾਸ ਕਉ ਸੁਮਤਿ ਦੀਤੀ." (ਸੋਰ ਮਃ ੫) ੨. ਸ਼੍ਰੇਂਸ੍ਠ ਬੁੱਧਿ ਵਾਲਾ ਵਿਵੇਕੀ ਪੁਰਖ.#ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ#ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ,#ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ.#ਭਕ੍ਤਿ ਭਗਵੰਤ ਜ੍ਯੋਂ ਸਦਗਤਿ ਕੀ,#ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ#ਸੁਮਨ ਸੁਢਾਰ ਜ੍ਯੋਂ ਕਰੈਯਾ ਬਹਾਰ ਰਿਤੁਪਤਿ ਕੀ,#ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ#ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ.#੩. ਜਰਾਸੰਧ ਦਾ ਮੰਤ੍ਰੀ. "ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ." (ਕ੍ਰਿਸਨਾਵ) ੪. ਵਿਸਨੁ ਯਸ਼ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ.
Source: Mahankosh