Definition
ਸੰਗ੍ਯਾ- ਦੇਵਤਿਆਂ ਦਾ ਬਿਰਛ. ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਸੁਰਤਰੁ ਲਿਖੇ ਹਨ-#ਮੰਦਾਰ, ਪਾਰਿਜਾਤ, ਸੰਤਾਨ, ਕਲਪਵ੍ਰਿਕ੍ਸ਼੍, ਹਰਿਚੰਦਨ.#ਮੁਸਲਮਾਨਾਂ ਦੇ ਮਤ ਵਿੱਚ ਭੀ ਇਨ੍ਹਾਂ ਬਿਰਛਾਂ ਦੇ ਨਾਲ ਦਾ ਇੱਕ "ਸਿਦਰਤੁਲ ਮੁੰਤਹਾ" صدرةالمنتہیٰ ਬਿਰਛ ਹੈ, ਜੋ ਸੱਤਵੇਂ ਆਸਮਾਨ ਖੁਦਾ ਦੇ ਬਾਗ ਵਿੱਚ ਹੈ. ਹਜਰਤ ਮੁਹ਼ੰਮਦ ਜਦ ਬੁੱਰਾਕ ਤੇ ਚੜ੍ਹਕੇ ਉਸ ਥਾਂ ਪੁਜੇ, ਤਦ ਉਨ੍ਹਾਂ ਨੇ ਦੇਖਿਆ ਕਿ ਉਸ ਬਿਰਛ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਅਤੇ ਫਲ ਘੜੇ ਦੇ ਆਕਾਰ ਦੇ ਸਨ. ਦੇਖੋ, ਮਿਸ਼ਕਾਤੁਲ ਮਸਾਬਿਹ.
Source: Mahankosh