Definition
ਸੰਗ੍ਯਾ- ਚਿੱਤ. ਅੰਤਹਕਰਣ ਦਾ ਉਹ ਭੇਦ, ਜਿਸ ਦਾ ਕੰਮ ਚੇਤਾ ਹੈ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੨. ਧਿਆਨ. ਤਵੱਜੋ. "ਫਾਹੀ ਸੁਰਤਿ ਮਲੂਕੀ ਵੇਸ." (ਸ੍ਰੀ ਮਃ ੧) ਭੇਖ ਫ਼ਰਿਸ਼ਤਿਆਂ (ਸੰਤਾਂ) ਦਾ ਹੈ, ਅਤੇ ਲੋਕਾਂ ਦੇ ਫਾਹੁਣ ਵਿੱਚ ਖਿਆਲ ਹੈ. ਦੇਖੋ, ਸੁਰਤਿ ਸਿਮ੍ਰਤਿ। ੩. ਉੱਤਮ ਪ੍ਰੀਤਿ. ਸ਼੍ਰੇਸ੍ਠ ਰਤਿ. "ਦੂਧ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੪. ਸ਼੍ਰੁਤਿ ਵੇਦ। ੫. ਸੁਣਨਾ. ਸ਼੍ਰਵਣਸ਼ਕਤਿ. "ਸ੍ਰਵਨਿ ਨ ਸੁਰਤਿ." (ਗਉ ਮਃ ੫) ੬. ਕੰਨ. ਸ਼੍ਰੋਤ੍ਰ. "ਸਬਦ ਸੁਰਤਿ ਪਰੈ." (ਭਾਗੁ) ੭. ਸ੍ਵਰ ਦਾ ਵਿਭਾਗ. ਸ਼੍ਰੁਤਿ. "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ੬.
Source: Mahankosh