Definition
ਦਕ੍ਸ਼੍ ਦੀ ਪੁਤ੍ਰੀ. ਕਸ਼੍ਯਪ ਦੀ ਇਸਤ੍ਰੀ. ਨਾਗਾਂ ਦੀ ਮਾਤਾ. ਇਸ ਨੇ ਲੰਕਾ ਜਾਂਦੇ ਹੋਏ ਹਨੂਮਾਨ ਨੂੰ ਵਡਾ ਰੂਪ ਧਾਰਕੇ ਰੋਕ ਲਿਆ ਸੀ. ਹਨੂਮਾਨ ਛੋਟਾ ਰੂਪ ਧਾਰਕੇ ਇਸ ਦੇ ਮੂੰਹ ਅੰਦਰ ਪ੍ਰਵੇਸ਼ ਹੋਕੇ ਕੰਨ ਰਸਤੇ ਨਿਕਲ ਗਿਆ. ਦੇਖੋ, ਬਾਲਮੀਕ ਕਾਂਡ ੫. ਅਃ ੧.। ੨. ਦੇਵੀ. ਦੁਰਗਾ। ੩. ਸੁਰਗ ਦੀ ਇੱਕ ਅਪਸਰਾ। ੪. ਤੁਲਸੀ। ੫. ਜੁਹੀ। ੬. ਸੌਂਫ
Source: Mahankosh