ਸੁਰੰਗ
suranga/suranga

Definition

ਵਿ- ਉੱਤਮ ਰੰਗ. ਸੁੰਦਰ ਰੰਗ. "ਸੁਰੰਗ ਰੰਗੀਲੇ ਹਰਿ ਹਰਿ ਧਿਆਇ." (ਭੈਰ ਨਾਮਦੇਵ) ੨. ਸੰਗ੍ਯਾ- ਲਾਲ ਰੰਗ. "ਭਟ ਤਨ ਭੰਗਹਿ। ਬਰਨ ਸੁਰੰਗਹਿ।।" (ਗੁਪ੍ਰਸੂ) ੩. ਕੈਲੇ ਰੰਗ ਦਾ ਘੋੜਾ। ੪. ਸੰ. ਸਾਰੰਗ. ਮ੍ਰਿਗ. "ਜਿਮ ਲਾਗ ਬਾਣ ਸੁਰੰਗ." (ਰਾਮਾਵ) ੫. ਇੱਕ ਪ੍ਰਕਾਰ ਦਾ ਪੁਰਾਣਾ ਬਾਜਾ. ਸ੍ਵਰਾਂਗ. ਇਹ ਗਜ ਨਾਲ ਵਜਾਈਦਾ ਸੀ. ਇਸੇ ਦਾ ਰੂਪਾਂਤਰ ਸਾਰੰਗੀ ਹੈ. "ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ." (ਕਲਕੀ). ੬. ਸੰ. सुरङ्ग ਸੁਰੰਗਾ. ਸੁਁਰਗ. mine. "ਉਡਹਿ ਸੁਰੰਗਨ ਮਾਰ ਗਜਬ ਕੀ." (ਗੁਪ੍ਰਸੂ) ੭. ਜ਼ਮੀਨਦੋਜ਼ ਰਸਤਾ. Tunnel.
Source: Mahankosh

Shahmukhi : سُرنگ

Parts Of Speech : noun, feminine

Meaning in English

tunnel, mine, subterranian passage; explosive charge, torpedo
Source: Punjabi Dictionary