Definition
ਮਾਤਾ ਚੰਦੋ ਦੇ ਉਦਰ ਤੋਂ ਮੂਲਚੰਦ ਚੋਣੇ ਖਤ੍ਰੀ ਦੀ ਸੁਪੁਤ੍ਰੀ, ਜਿਸ ਦੇ ਪੇਉਕੇ ਪੱਖੋਕੇ ਪਿੰਡ (ਜਿਲਾ ਗੁਰਦਾਸਪੁਰ) ਸਨ. ਇਸ ਦਾ ਵਿਆਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ੨੪ ਜੇਠ ਸੰਮਤ ੧੫੪੪ ਨੂੰ ਬਟਾਲੇ ਹੋਇਆ. ਦੋ ਪੁਤ੍ਰ (ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ) ਇਸ ਦੇ ਉਦਰ ਤੋਂ ਪ੍ਰਗਟੇ. ਮਾਤਾ ਜੀ ਦਾ ਦੇਹਾਂਤ ਰਾਵੀ ਦੇ ਕਿਨਾਰੇ ਕਰਤਾਰਪੁਰ ਵਿੱਚ ਹੋਇਆ ਹੈ. ਗੋਤ੍ਰ ਦੇ ਕਾਰਣ ਇਤਿਹਾਸ ਵਿੱਚ ਕਈ ਥਾਂ "ਮਾਤਾਚੋਣੀ" ਨਾਉਂ ਭੀ ਆਉਂਦਾ ਹੈ। ੨. ਦੇਖੋ, ਅਮਰਦਾਸ ਸਤਿਗੁਰੂ.
Source: Mahankosh