Definition
ਇੱਕ ਪਾਠਣ, ਜੋ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ. ਇਹ ਪ੍ਰਿਥੀ ਚੰਦ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ, ਪਰ ਗੁਰੂ ਕੇ ਕੋਠੇ ਪ੍ਰਿਥੀਚੰਦ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ. "ਸੁਲਹੀ ਹੋਇ ਮੂਆ ਨਾਪਾਕ." (ਬਿਲਾ ਮਃ ੫) ਦੇਖੋ, ਕੋਠਾ ਗੁਰੂ ਕਾ.
Source: Mahankosh