Definition
ਵਿ- ਜੋ ਸੁਖਾਲਾ ਸਿੱਧ ਹੋ ਸਕੇ. ਆਸਾਨੀ ਨਾਲ ਬਣਨ ਲਾਇਕ। ੨. ਸੰਗ੍ਯਾ- ਇੱਕ ਅਰਥਾਲੰਕਾਰ. ਮਿਹਨਤ ਕਰੇ ਕੋਈ, ਅਰ ਉਸ ਦਾ ਫਲ ਕੋਈ ਹੋਰ ਭੋਗੇ, ਐਸਾ ਵਰਣਨ "ਸੁਸਿੱਧ" ਅਲੰਕਾਰ ਹੈ.#ਉਦਾਹਰਣ-#ਜੈਸੇ ਮਧੁਮਾਖੀ ਸੰਚਿ ਸੰਚਿਕੈ ਇਕਤ੍ਰ ਕਰੈ#ਹਰੈ ਮਧੁਹਾਰ ਤਾਂਕੇ ਮੁਖ ਛਾਰ ਡਾਰਕੈ,#ਜੈਸੇ ਬੱਛ ਹੇਤ ਗਊ ਸੰਚਤ ਹੈ ਖੀਰ ਤਿਹ#ਲੇਤ ਹੈ ਅਹੀਰ ਦੂਹਿ ਬਛਰੇ ਵਿਟਾਰਕੈ,#ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ#ਪੈਸਤ ਸਰਪ ਧਾਇ ਖਾਇ ਤਿਹ ਮਾਰਕੈ,#ਤੈਸੇ ਕੋਟਿ ਪਾਪ ਕਰ ਮਾਯਾ ਜੋਰ ਜੋਰ ਮੂਢ#ਅੰਤਕਾਲ ਛਾਡਚਲੈ ਦੋਊ ਹਾਥ ਝਾਰਕੈ.#(ਭਾਗੁ ਕ)#(ਅ) ਕਿਸੇ ਇੱਕ ਦੇ ਯਤਨ ਅਥਵਾ ਕਰਮ ਤੋਂ ਅਨੇਕ ਲਾਭ ਉਠਾਉਣ, ਇਹ "ਸੁਸਿੱਧ" ਦਾ ਦੂਜਾ ਭੇਦ ਹੈ.#ਉਦਾਹਰਣ-#ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ. (ਜਪੁ)#ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ. (ਭੈਰ ਮਃ ੩)
Source: Mahankosh