ਸੁਹੀਆ
suheeaa/suhīā

Definition

ਸੰਗ੍ਯਾ- ਸੂੰਹ ਲੈਣ ਵਾਲਾ. ਜਾਸੂਸ। ੨. ਸੰ. शुश्रूषा ਸ਼ੁਸ਼੍ਰੂਸਾ. ਸੁਣਨ ਦੀ ਇੱਛਾ. ਬਾਵ- ਗੁਰੂ ਅਤੇ ਬਜ਼ਰੁਗਾਂ ਦੀ ਸੇਵਾ। ੩. ਸਨਮਾਨ. ਖ਼ਾਤਿਰ. "ਸਸੁੜਿ ਸੁਹੀਆ ਕਿਵ ਕਰੀ? ਨਿਵਣੁ ਨ ਜਾਇ ਥਣੀ." (ਸਵਾ ਮਃ ੧) ਸੱਸ ਨੂੰ ਮੈ ਸ਼ਿਸ੍ਠਾਚਾਰ (ਪ੍ਰਣਾਮ) ਕਿਸ ਤਰਾਂ ਕਰਾਂ? ਕਠੋਰ ਕੁਚਾਂ ਦੇ ਕਾਰਣ ਝੁਕਿਆ ਨਹੀਂ ਜਾਂਦਾ।¹ ੪. ਵਿ- ਸ਼ੋਭਨ. ਸੁੰਦਰ। ੫. ਪ੍ਰਿਯ. ਪਿਆਰਾ. "ਮਧੁਰ ਬੈਨ ਅਤਿ ਸੁਹੀਆ." (ਮਲਾ ਮਃ ੫. ਪੜਤਾਲ)
Source: Mahankosh