ਸੁੰਨਤ
sunnata/sunnata

Definition

ਅ਼. [سُنت] ਸੰਗ੍ਯਾ- ਮਰਜਾਦਾ (ਮਰ੍‍ਯਾਦਾ). ਰੀਤਿ। ੨. ਇਸਲਾਮ ਅਨੁਸਾਰ ਜੋ ਜੋ ਕਰਮ ਮੁਹ਼ੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ, ਉਹ ਸਭ ਸੁੰਨਤਰੂਪ ਹਨ. ਮੁਹ਼ੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁੰਨਤ ਹੈ. ਖ਼ਤਨੇ ਨੂੰ ਆਮ ਲੋਕ ਖ਼ਾਸ ਕਰਕੇ ਸੁੰਨਤ ਆਖਦੇ ਹਨ, ਕਿਉਂਕਿ ਇਹ ਭੀ ਮੁਸਲਮਾਨਾਂ ਦੀ ਮਰਜਾਦਾ ਹੈ ਅਤੇ ਪੈਗ਼ੰਬਰ ਮੁਹ਼ੰਮਦ ਨੇ ਆਪ ਖ਼ਤਨਾ ਕਰਵਾਇਆ ਸੀ.#ਚਾਹੋ ਖਤਨੇ ਦੀ ਆਗ੍ਯਾ ਕੁਰਾਨ ਵਿੱਚ ਨਹੀਂ ਹੈ, ਪਰ ਹਜਰਤ ਮੁਹ਼ੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਹੋਈ ਰੀਤਿ ਅਨੁਸਾਰ ਹੋਈ ਸੀ. ਦੇਖੋ, ਇਬਰਾਹੀਮ.#ਖਤਨੇ ਦੀ ਆਗ੍ਯਾ ਅਤੇ ਰੀਤਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Genesis ਕਾਂਡ ੧੭. ਅਤੇ Joshua ਕਾਂਡ ੫.
Source: Mahankosh

Shahmukhi : سُنّت

Parts Of Speech : noun, feminine

Meaning in English

circumcision
Source: Punjabi Dictionary