Definition
ਸੰਗ੍ਯਾ- ਨਿਰਵਿਕਲਪ ਸਮਾਧਿ. ਉਹ ਸਮਾਧਿ ਜਿਸ ਵਿੱਚ ਸੰਕਲਪ ਨਾ ਫੁਰਨ. ਦੇਖੋ, ਅਸੰਪ੍ਰਗ੍ਯਾਤ ਸਮਧਿ. "ਸੁੰਨ ਸਮਾਧਿ ਅਨਹਤ ਤਹ ਨਾਦ." (ਸੁਖਮਨੀ) ੨. ਬ੍ਰਹਮ ਦੀ ਉਹ ਅਵਸਥਾ, ਜਦ ਪ੍ਰਕਿਤਿ ਲੈ ਕਰਕੇ ਆਪਣੇ ਸ੍ਵਰੂਪ ਵਿੱਚ ਵਿਰਾਜਦਾ ਹੈ. ੩. ਸ੍ਵਨ (ਸ਼ੋਰ) ਅਤੇ ਸਮਾਧਿ ਦੀ ਹਾਲਤ. ਦੇਖੋ, ਸੁੰਨ ੯.
Source: Mahankosh