ਸੁੰਨੀ
sunnee/sunnī

Definition

ਸੰਗ੍ਯਾ- ਥੁਥਨੀ. ਪਸ਼ੂ ਦੀ ਬੂਥੀ। ੨. ਅ਼. [سُنی] ਅਹਿਲੇ ਸੁੰਨਤ. ਜੋ ਹਜਰਤ ਮੁਹ਼ੰਮਦ ਦੀ ਸੁੱਨਤ (ਰੀਤਿ) ਨੂੰ ਅੰਗੀਕਾਰ ਕਰੇ ਉਹ ਸੁੰਨੀ ਹੈ. ਸੁੰਨੀ ਲੋਕ ਚਾਰ ਯਾਰਾਂ ਨੂੰ ਸਿਲਸਿਲੇਵਾਰ ਖਲੀਫਾ ਮੰਨਦੇ ਹਨ. ਉਨ੍ਹਾਂ ਦੇ ਨਿਸਚੇ ਅਨੁਸਾਰ ਹਜਰਤ ਅਲੀ ਵਿੱਚ ਕੋਈ ਖਾਸ ਵਾਧਾ ਨਹੀਂ. ਸੁੰਨੀਆਂ ਦੇ ਚਾਰ ਇਮਾਮ ਪ੍ਰਸਿੱਧ ਹੋਏ ਹਨ-#੧. ਅਬੂਹਨੀਫ਼ਾ. ਸਾਬਤ ਦਾ ਬੇਟਾ, ਜੋ ਸਨ ੮੦ ਹਿਜਰੀ ਵਿੱਚ ਕੂਫਾ ਨਗਰ ਵਿੱਚ ਜਨਮਿਆ, ਅਰ ਬਗਦਾਦ ਵਿੱਚ ਸਨ ੧੫੦ ਹਿਜਰੀ ਵਿੱਚ ਮੋਇਆ. ਇਹ ਵਡਾ ਮੰਤਕੀ ਪ੍ਰਸਿੱਧ ਹੋਇਆ ਹੈ.#੨. ਸ਼ਾਫ਼ੀ. ਮੁਹ਼ੰਮਦ ਇਬਨ ਇਦਰੀਸ ਸ਼ਾਫ਼ਈ. ਇਹ ਅਸਕਲਾਨ ਨਗਰ ਵਿੱਚ ਸਨ ੧੫੦ ਹਿਜਰੀ ਵਿੱਚ ਜਨਮਿਆ ਅਰ ਸਨ ੨੦੫ ਵਿੱਚ ਮਿਸਰ ਦੀ ਰਾਜਧਾਨੀ ਕਾਹਿਰਾ (ਕੇਰੋ) ਵਿੱਚ ਮੋਇਆ.#੩. ਮਾਲਿਕ. ਇਮਾਮ ਅਬੂ ਅਬਦੁੱਲਾ ਮਾਲਿਕ. ਇਹ ਮਦੀਨੇ ਵਿੱਚ ਸਨ ੯੪ ਹਿਜਰੀ ਵਿੱਚ ਜਨਮਿਆ ਅਤੇ ਉਸੇ ਥਾਂ ਸਨ ੧੭੯ ਵਿੱਚ ਮੋਇਆ. ਇਹ ਵਡਾ ਤਪਸ੍ਵੀ ਅਤੇ ਵਿਦ੍ਵਾਨ ਸੀ.#੪. ਅਹਮਦ ਇਬਨ ਹੰਬਲ. ਇਹ ਬਗਦਾਦ ਵਿੱਚ ਸਨ ੧੬੪ ਹਿਜਰੀ ਵਿੱਚ ਜਨਮਿਆ, ਅਤੇ ਸਨ ੨੪੧ ਹਿਜਰੀ ਵਿੱਚ ਮੋਇਆ. ਇਸ ਨੇ ਸਭ ਤੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. ਇਹ ਵਡਾ ਆ਼ਲਿਮ ਸੀ.#ਇਨ੍ਹਾਂ ਉੱਪਰ ਲਿਖੇ ਚਾਰ ਇਮਾਮਾਂ ਦੇ ਹੀ ਚਲਾਏ ਚਾਰ ਮਾਰਗ ਹਨ ਜੋ ਹਨਫ਼ੀ, ਸ਼ਾਫ਼ਈ, ਮਾਲਿਕੀ ਅਤੇ ਹੰਬਲੀ ਪ੍ਰਸਿੱਧ ਹਨ. ਇਨ੍ਹਾਂ ਦਾ ਉੱਚਾਰਣ ਹਨਫ਼ੀਯਹ, ਸ਼ਾਫ਼ੀਯਹ. ਮਾਲਿਕੀਯਹ ਅਤੇ ਹੰਬਲੀਯਹ ਭੀ ਹੈ.#ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਹੀ ਮੁਸਲਮਾਨਾਂ ਦੇ ਚਾਰ ਮਜ਼ਹਬ ਲਿਖਿਆ ਹੈ. ਯਥਾ- "ਚਾਰ ਵਰਣ ਚਾਰ ਮਜ਼ਹਬਾ ਜਗ ਵਿੱਚ ਹਿੰਦੂ ਮੁਸਲਮਾਣੇ." ਸੁੰਨੀਆਂ ਦੀ ਤਾਦਾਦ ਸੰਸਾਰ ਵਿੱਚ ਸ਼ੀਆ ਨਾਲੋਂ ਬਹੁਤ ਜਾਦਾ ਹੈ. ਦੇਖੋ, ਇਸਲਾਮ ਦੇ ਫਿਰਕੇ.
Source: Mahankosh

Shahmukhi : سُنّی

Parts Of Speech : noun, masculine

Meaning in English

name of a Muslim sect; a follower of ਸੁੰਨੀ sect; cf. ਸ਼ੀਆ
Source: Punjabi Dictionary