Definition
ਧਮਿਆਲ ਪਿੰਡ ਦਾ (ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ) ਵਸਨੀਕ ਖਤ੍ਰੀ, ਜੋ ਦੁਰਗਾਭਗਤ ਸੀ. ਸ਼੍ਰੀ ਗੁਰੂ ਅਮਰ ਦਾਸ ਜੀ ਦੀ ਸ਼ਰਨ ਵਿੱਚ ਆਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ. ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵਡਾ ਪ੍ਰਚਾਰ ਕੀਤਾ. ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰੁਮਤ ਦੇ ਪ੍ਰਚਾਰਕ ਹਨ.
Source: Mahankosh