Definition
ਸੰ. ਸੰਗ੍ਯਾ- ਰਸੋਈ। ੨. ਦਾਲ. ਸਾਲਨੇ ਦੀ ਤਰੀ. ਦੇਖੋ, ਅੰ. Soup । ੩. ਸੰ. सृर्प ਸੂਰ੍ਪ.¹ ਛੱਜ. "ਪਾਇ ਸੂਪ ਮੇ ਬਰਖਤ ਸਾਲੀ." (ਨਾਪ੍ਰ) ਪੁਤ੍ਰ ਦੇ ਜਨਮ ਸਮੇਂ ਖਤ੍ਰੀਆਂ ਦੀ ਰਸਮ ਹੈ ਕਿ ਛੱਜ ਵਿੱਚ ਪਾਕੇ ਧਾਨਾਂ ਦੀ ਵਰਖਾ ਕਰਨੀ। ੪. ਸੂਪਨਖਾ (ਸੂਰ੍ਪਣਖਾ) ਦਾ ਸੰਖੇਪ. "ਜਹਿਂ ਹੁਤੀ ਸੂਪ." (ਰਾਮਾਵ)
Source: Mahankosh