Definition
ਸੰ. शूर्पणखा ਸੂਰ੍ਪਣਖਾ.¹ ਸੂਰਪ (ਛੱਜ) ਜੇਹੇ ਨੌਹਾਂ ਵਾਲੀ ਰਾਵਣ ਦੀ ਭੈਣ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਸ਼੍ਰੀ ਰਾਮ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਈ. ਜਦ ਇਸ ਨੇ ਰਾਮਚੰਦ੍ਰ ਜੀ ਨੂੰ ਵਰਣਾ ਚਾਹਿਆ ਤਾਂ ਉਨ੍ਹਾਂ ਨੇ ਲਛਮਣ ਪਾਸ ਘੱਲ ਦਿੱਤੀ. ਅਤੇ ਲਛਮਣ ਨੇ ਮੁੜ ਇਸ ਨੂੰ ਰਾਮ ਕੋਲ ਭੇਜਿਆ. ਅੰਤ ਨੂੰ ਗੁੱਸੇ ਵਿੱਚ ਆਕੇ ਇਹ ਸੀਤਾ ਨਾਲ ਲੜ ਪਈ. ਸ਼੍ਰੀ ਰਾਮ ਨੇ ਲਮਛਣ ਨੂੰ ਆਖਿਆ ਕਿ ਇਸ ਦਾ ਕੋਈ ਅੰਗ ਭੰਗ ਕਰ ਦਿਓ. ਤਾਂ ਲਛਮਣ ਨੇ ਸੂਪਨਖਾ ਦਾ ਨੱਕ ਤੇ ਕੰਨ ਕੱਟ ਦਿੱਤੇ. ਭੈਣ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਚੁਰਾਈ, ਜਿਸ ਕਾਰਣ ਰਾਮਚੰਦ੍ਰ ਜੀ ਅਤੇ ਰਾਵਣ ਦਾ ਯੁੱਧ ਹੋਇਆ. "ਸੂਪਨਖਾ ਇਹ ਭਾਂਤ ਸੁਨੀ ਜਬ." (ਰਾਮਾਵ)
Source: Mahankosh