ਸੂਫੀ
soodhee/sūphī

Definition

[صوُفی] ਸੂਫ਼ੀ. ਅਰਬੀ ਸੂਫ ਪਦ ਦਾ ਅਰਥ ਪਵਿਤ੍ਰਤਾ ਅਤੇ ਉਂਨ ਹੈ. ਜੋ ਕੰਬ਼ਲ ਅਥਵਾ ਕੰਬਲ ਦੀ ਖਫਨੀ ਪਹਿਰੇ ਉਹ ਸੂਫੀ ਹੈ। ੨. ਜੋ ਪਵਿਤ੍ਰਾਤਮਾ ਹੋਵੇ ਉਹ ਸੂਫੀ ਹੈ। ੩. ਯੂਨਾਨੀ "ਸੋਫੀਆ" ਪਦ ਗਿਆਨ ਬੋਧਕ ਹੈ ਜੋ ਗਿਆਨੀ ਹੋਵੇ ਉਹ ਸੂਫੀ ਹੈ। ੪. ਮੁਸਲਮਾਨਾਂ ਦਾ ਇੱਕ ਫਿਰਕਾ ਸੂਫੀ ਅਥਵਾ ਸੂਫਈ ਅਖਾਉਂਦਾ ਹੈ ਜੋ ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਹੈ. ਇਸ ਮਤ ਦਾ ਪ੍ਰਚਾਰਕ ਬਹਾਉੱਦੀਨ ਸਾਮ ਹੈ, ਜੋ ਈਸਵੀ ਤੇਰਵੀਂ ਸਦੀ ਦੇ ਆਰੰਭ ਵਿੱਚ ਹੋਇਆ ਹੈ. ਸੂਫੀਆਂ ਦੇ ਨੇਮ ਇਹ ਹਨ-#ੳ. ਖ਼ੁਦਾ ਸਭ ਵਿੱਚ ਹੈ ਅਰ ਖ਼ੁਦਾ ਵਿੱਚ ਸਭ ਕੁਝ ਹੈ.#ਅ. ਮਜਹਬ ਮੁਕਤਿ ਦਾ ਸਾਖ੍ਯਾਤ ਸਾਧਨ ਨਹੀਂ, ਕੇਵਲ ਜੀਵਨਯਾਤ੍ਰਾ ਦਾ ਤਰੀਕਾ ਹੈ.#ੲ. ਖ਼ੁਦਾ ਦੀ ਰਜਾ ਵਿੱਚ ਸਾਰੀ ਰਚਨਾ ਹੈ, ਉਸ ਦੀ ਪ੍ਰੇਰਣਾ ਬਿਨਾ ਆਦਮੀ ਕੁਝ ਨਹੀਂ ਕਰ ਸਕਦਾ.#ਸ. ਜੀਵਾਤਮਾ ਦੇਹ ਤੋਂ ਪਹਿਲਾਂ ਸੀ, ਅਰ ਕਰਣੀ ਦੇ ਪ੍ਰਭਾਵ ਖ਼ੁਦਾ ਵਿੱਚ ਸਮਾਵੇਗਾ.#ਹ. ਪੂਰੇ ਗੁਰੂ ਦੀ ਕ੍ਰਿਪਾ ਨਾਲ ਖ਼ੁਦਾ ਦੇ ਸਿਮਰਣ ਵਿੱਚ ਲੀਨ ਰਹਿਣ ਤੋਂ ਅਭੇਦਤਾ ਪ੍ਰਾਪਤ ਹੁੰਦੀ ਹੈ. ਜਿਸ ਤਰਾਂ ਵੇਦਾਂਤੀਆਂ ਨੇ ਸੱਤ ਭੂਮਿਕਾਂ ਮੰਨੀਆਂ ਹਨ, ਉਸੇ ਤਰਾਂ ਸੂਫੀ, ਪਰਮਪਦ ਦੇ ਸਫਰ ਦੀਆਂ ਚਾਰ ਮੰਜਲਾਂ ਕਲਪਦੇ ਹਨ ਅਰ ਮੁਸਾਫਿਰ ਜਿਗ੍ਯਾਸੂ ਨੂੰ "ਸਾਲਿਕ" ਆਖਦੇ ਹਨ.#ਪਹਿਲੀ ਮੰਜਿਲ "ਨਾਸੂਤ" (ਇਨਸਾਨੀਯਤ) ਹੈ, ਜਿਸ ਵਿੱਚ ਸ਼ਰੀਅਤ ਅਨੁਸਾਰ ਚਲਣਾ ਜਰੂਰੀ ਹੈ.#ਦੂਜੀ ਮੰਜਿਲ "ਮਲਕੂਤ" (ਫਰਿਸ਼ਤਾ ਖ਼ਸਲਤ) ਹੈ, ਜਿਸ ਵਿੱਚ "ਤਰੀਕਤ" ਅਰਥਾਤ ਮੁਰਸ਼ਿਦ ਦੇ ਦੱਸੇ ਤਰੀਕੇ ਅਨੁਸਾਰ ਚੱਲਣਾ ਹੈ.#ਤੀਜੀ ਮੰਜਿਲ "ਜਬਰੂਤ" (ਸ਼ਕਤਿ) ਹੈ, ਜਿਸ ਵਿੱਚ "ਮਾਰਫਤ" (ਗ੍ਯਾਨ ਬਲ) ਦੀ ਪ੍ਰਾਪਤੀ ਹੁੰਦੀ ਹੈ.#ਚੌਥੀ ਮੰਜਲ "ਫਨਾ" (ਅਭਾਵ) ਹੈ, ਜਿਸ ਵਿੱਚ "ਹਕੀਕਤ" (ਸਤ੍ਯ ਸਰੂਪ) ਦੀ ਪ੍ਰਾਪਤੀ ਹੋਣ ਕਰਕੇ ਸਭ ਕਲਪਿਤ ਵਸਤੂਆਂ ਦਾ ਅਭਾਵ ਹੋ ਕੇ "ਵਸਲ" (ਮਿਲਾਪ) ਹੁੰਦਾ ਹੈ.
Source: Mahankosh

SÚFÍ

Meaning in English2

s. m, class of Muhammadans free-thinkers, mystics or pantheists, a person of that class; one who uses nothing intoxicating.
Source:THE PANJABI DICTIONARY-Bhai Maya Singh