ਸੂਬੀ
soobee/sūbī

Definition

ਅਰਬ ਦੀ ਇੱਕ ਪੁਰਾਣੀ ਜਾਤਿ. ਇਸ ਦਾ ਸ਼ੁੱਧ ਉਚਾਰਣ ਸਾਥੀ ਹੈ. ਸਾਬਾ ਲੋਕ (Sabians) ਲੰਮੇ ਕੇਸ਼ ਅਤੇ ਦਾੜ੍ਹੀ ਰਖਦੇ ਹਨ. ਇਨ੍ਹਾਂ ਦਾ ਧਰਮ ਪੁਸਤਕ ਕੁਰਾਨ ਤੋਂ ਪੁਰਾਣਾ ਹੈ. ਇਹ ਮੁਸਲਮਾਨਾਂ ਨਾਲ ਸਾਕ ਨਾਤੇ ਨਹੀਂ ਕਰਦੇ. ਬਸਰੇ ਅਤੇ ਉਸ ਦੇ ਨੇੜੇ ਦੇ ਨਗਰਾਂ ਵਿੱਚ ਇਹ ਆਬਾਦ ਹਨ, ਜਿਆਦਾ ਕੰਮ ਜ਼ਰਗਰੀ ਦਾ ਕਰਦੇ ਹਨ.#ਸਨ ੧੯੧੪- ੧੮ ਦੇ ਮਹਾਨ ਜੰਗ ਵੇਲੇ ਜੋ ਸਿੱਖ ਬਸਰੇ ਵੱਲ ਗਏ, ਉਨ੍ਹਾਂ ਨਾਲ ਸੂਬੀ ਬਹੁਤ ਪ੍ਰੇਮ ਕਰਦੇ ਸਨ. ਕੁਰਾਨ ਵਿੱਚ ਸਾਬੀਆਂ ਦਾ ਜ਼ਿਕਰ ਆਇਆ ਹੈ. ਦੇਖੋ, ਕੁਰਾਨ ਸੂਰਤ ੨੨, ਆਯਤ ੧੭.
Source: Mahankosh