Definition
ਮਾਤਾ ਮਹਾਦੇਵੀ ਦੇ ਉਦਰ ਤੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੬੭੪ ਵਿੱਚ ਅਮ੍ਰਿਤਸਰ ਹੋਇਆ. ਸੂਰਜ ਮੱਲ ਜੀ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮਚੰਦ ਸਿਲੀ ਖਤ੍ਰੀ ਦੀ ਕੰਨ੍ਯਾ ਖੇਮਕੁਇਰ ਨਾਲ ਹੋਈ, ਜਿਸ ਦੇ ਉਦਰ ਤੋਂ ਸੰਮਤ ੧੬੯੦ ਵਿੱਚ ਦੀਪਚੰਦ ਪੁਤ੍ਰ ਜਨਮਿਆ.#ਦੀਪ ਚੰਦ ਦੇ ਘਰ ਸੰਮਤ ੧੭੧੭ ਵਿੱਚ ਗੁਲਾਬ ਰਾਯ ਅਤੇ ਸੰਮਤ ੧੭੧੯ ਵਿੱਚ ਸ਼੍ਯਾਮਚੰਦ ਜਨਮੇ, ਜਿਨ੍ਹਾਂ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਗੁਲਾਬ ਸਿੰਘ ਦੀ ਵੰਸ਼ ਨਹੀਂ ਰਹੀ. ਸ਼੍ਯਾਮ ਸਿੰਘ ਦੀ ਸੰਤਾਨ ਆਨੰਦਪੁਰ ਦੀ ਸੋਢੀ ਸਾਹਿਬ ਹਨ, ਜੋ "ਵਡੇ ਮੇਲ" ਦੇ ਅਖਾਉਂਦੇ ਹਨ. ਦੇਖੋ, ਸੋਢੀ.#ਜਿਸ ਖੰਡੇ ਨਾਲ ਗੁਰੂ ਸਾਹਿਬ ਨੇ ਅਮ੍ਰਿਤ ਤਿਆਰ ਕੀਤਾ ਅਰ ਜੋ ਸ਼੍ਰੀ ਸਾਹਿਬ ਦਸ਼ਮੇਸ਼ ਨੇ ਉਸ ਸਮੇਂ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ, ਉਹ ਆਨੰਦ ਪੁਰ ਦੇ "ਟਿੱਕਾ ਸਾਹਿਬ" ਪਾਸ ਹਨ.
Source: Mahankosh