ਸੂਰਪੁਰ
soorapura/sūrapura

Definition

ਇੱਕ ਪਿੰਡ, ਜੋ ਰਿਆਸਤ ਬੀਕਾਨੇਰ, ਨਜਾਮਤ ਰਾਜਗੜ੍ਹ, ਤਸੀਲ ਥਾਣਾ ਨੌਹਰ ਵਿੱਚ, ਨੌਹਰ ਤੋਂ ਪੰਜ ਕੋਹ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੌਹਰ ਤੋਂ ਸੁਹੇਵੇ ਨੂੰ ਜਾਂਦੇ ਇਸ ਪਿੰਡ ਵਿਰਾਜੇ ਹਨ, ਪਰ ਗੁਰੁਦ੍ਵਾਰਾ ਨਹੀਂ ਬਣਿਆ.
Source: Mahankosh