ਸੂਰੂਟਾ
soorootaa/sūrūtā

Definition

ਸੰਗ੍ਯਾ- ਕਿਲੇ ਦੀ ਦੀਵਾਰ ਵਿੱਚ ਉਹ ਛਿਦ੍ਰ, ਜਿਨ੍ਹਾਂ ਵਿੱਚਦੀਂ ਵੈਰੀ ਉੱਤੇ ਸ਼ਸਤ੍ਰ ਵਰਖਾਉਂਦੇ ਹਨ. embrasure. "ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ." (ਸਾਰ ਮਃ ੫) ੨. ਸੰ. ਸ਼ੂਰਟ੍ਯਾ. ਕਿਲੇ ਦੀ ਦੀਵਾਰ ਦੇ ਅੰਦਰਲੇ ਪਾਸੇ ਯੋਧਿਆਂ ਦੇ ਫਿਰਨ ਦੀ ਰਾਹਦਾਰੀ.
Source: Mahankosh