ਸੂਲ
soola/sūla

Definition

ਸੰ. ਸ਼ੂਲ. ਤ੍ਰਿਸੂਲ। ੨. ਨੇਜ਼ਾ. ਭਾਲਾ. "ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ." (ਸਨਾਮਾ) ੩. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [بجع المعدہ] Gastralgia. "ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ." (ਭੈਰ ਮਃ ੫)#ਇਹ ਰੋਗ ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ-#ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤੀਕ ਖਵਾਓ.#ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ.#ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ¹ ਦੇਓ.#ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ.#ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈ ਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀ ਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। ੪. ਕੰਡਾ. "ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ." (ਗੁਪ੍ਰਸੂ)
Source: Mahankosh

SÚL

Meaning in English2

s. m. (M.), ) a disease of camels (colic); grief.
Source:THE PANJABI DICTIONARY-Bhai Maya Singh