Definition
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ ਦਾ ਇੱਕ ਪਿੰਡ ਧਰਮੂ ਦਾ ਕੋਟ (ਅਥਵਾ ਕੋਟ ਧਰਮੂ) ਹੈ. ਇਸ ਪਿੰਡ ਤੋਂ ਕਰੀਬ ਪੌਣ ਮੀਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰੁਦ੍ਵਾਰਾ ਹੈ. ਇੱਥੇ ਗੁਰੂ ਸਾਹਿਬ ਦੇ ਘੋੜੇ ਦਾ ਚੋਰ ਆਪਣੀ ਕਰਣੀ ਤੇ ਪਛਤਾਉਂਦਾ ਹੋਇਆ ਜੰਡ ਬਿਰਛ ਦੇ ਸੁੱਕੇ ਡਾਹਣੇ ਨਾਲ ਪੇਟ ਪਾੜਕੇ ਮੋਇਆ ਸੀ, ਜਿਸ ਕਰਕੇ ਨਾਉਂ ਸੂਲੀਸਰ ਪ੍ਰਸਿੱਧ ਹੋ ਗਿਆ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ੧੨੫ ਘੁਮਾਉਂ ਜ਼ਮੀਨ ਮੁਆਫ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਮਾਨਸਾ ਤੋਂ ਕਰੀਬ ਛੀ ਮੀਲ ਦੱਖਣ ਵੱਲ ਹੈ.
Source: Mahankosh