Definition
ਜਿਲਾ, ਤਸੀਲ ਅਤੇ ਥਾਣਾ ਅੰਬਾਲਾ ਵਿੱਚ ਇੱਕ ਪਿੰਡ ਹੈ, ਜਿਸ ਤੋਂ ਉੱਤਰ ਵੱਲ ਇੱਕ ਫਰਲਾਂਗ ਤੋਂ ਘੱਟ ਦੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੰਗਤਾਂ ਨੂੰ ਕ੍ਰਿਤਾਰਥ ਕਰਨ ਲਈ ਇੱਥੇ ਠਹਿਰੇ ਹਨ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਵੱਲ ਪੰਜ ਮੀਲ ਕੱਚਾ ਰਸਤਾ ਹੈ.
Source: Mahankosh