ਸੇਖਾ
saykhaa/sēkhā

Definition

ਰਾਜ ਪਟਿਆਲਾ. ਨਜਾਮਤ ਬਰਨਾਲਾ ਵਿੱਚ ਇੱਕ ਪਿੰਡ, ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦੋ ਗੁਰੁਦ੍ਵਾਰੇ ਹਨ. ਪਿੰਡ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ, ਜਿੱਥੇ ਗੁਰੂ ਸਾਹਿਬ ਨੇ ਡੇਰਾ ਕੀਤਾ. ਇਸ ਨਾਲ ਰਿਆਸਤ ਪਟਿਆਲੇ ਵੱਲੋਂ ਚਾਰ ਹਲ ਦੀ ਜ਼ਮੀਨ ਹੈ. ਪਿੰਡ ਤੋਂ ਪੱਛਮ ਵੱਲ ਕਰੀਬ ਅੱਧ ਮੀਲ ਤੇ ਕੇਵਲ ਮੰਜੀ ਸਾਹਿਬ ਹੈ. ਇਸ ਥਾਂ ਗੁਰੂ ਸਾਹਿਬ ਇੱਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਹੈ। ੨. ਸ਼ੇਖ਼ ਨੂੰ ਸੰਬੋਧਨ. "ਸੇਖਾ! ਅੰਦਰਹੁ ਜੋਰੁ ਛਡਿ." (ਵਾਰ ਬਿਹਾ ਮਃ ੩) ੩. ਸੰ. ਸ਼ੇਸ. ਨਤੀਜਾ. ਫਲ. ਪਰਿਣਾਮ. "ਕਹਿਤ ਸੁਨਤ ਕਿਛੁ ਸਾਂਤਿ ਨ ਉਪਜਤ, ਬਿਨ ਵਿਚਾਰ ਕਿਆ ਸੇਖਾ?" (ਸਾਰ ਮਃ ੫) ੪. ਸੰ. ਸ਼ੇਸਾ. ਦੇਵਤਾ ਨੂੰ ਚੜ੍ਹਾਈ ਹੋਈ ਵਸਤੁ. ਭੇਟ. ਪੂਜਾ.
Source: Mahankosh