ਸੇਨ
sayna/sēna

Definition

ਸੰ. स्विन्न. ਸ੍ਵਿੱਨ. ਵਿ- ਸ੍ਵੇਦ ਸਹਿਤ ਪਸੀਜਿਆ. "ਜਿਨ ਮਿਲਿਆ ਪਾਥਰ ਸੇਨ." (ਕਾਨ ਮਃ ੪) ਕਠੋਰ ਮਨ ਭੀ ਪਸੀਜ ਗਿਆ। ੨. ਸੰ. शयन- ਸ਼ਯਨ. ਸੰਗ੍ਯਾ- ਸੌਣਾ। ੩. ਭਾਵ- ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. "ਅਬਿਨਾਸੀ ਸੁਖ ਸੇਨ." (ਰਤਨਮਾਲਾ) ੪. ਸਿਆਣਾ. ਦੇਖੋ, ਅੰ. Sane. ਵਿ- ਸਲੀਮੁਲ ਅਕਲ. ਦਾਨਾ। ੫. ਸੰ. सेन ਪਰਾਧੀਨ.
Source: Mahankosh

SEN

Meaning in English2

s. f. (M.), ) Sailábá lands irrigated by percolation from beneath; the fathers and mothers of a husband and wife are sens to one another.
Source:THE PANJABI DICTIONARY-Bhai Maya Singh