Definition
ਦੇਖੋ, ਸੇਉ ਅਤੇ ਸੇਬ। ੨. ਸੰ. शेव ਪਿਆਰਾ. ਪ੍ਰਿਯ. "ਹਰਿ ਸੇਵ ਸੇਵਕ ਸੇਵਕੀ." (ਵਡ ਮਃ ੪. ਘੋੜੀਆਂ) ਹਰਿਪ੍ਰਿਯ ਸੇਵਕ ਦੀ ਸੇਵਕੀ। ੩. ਨਿਧਿ. ਖਜਾਨਾ। ੪. ਨਿਰੁਕ੍ਤ ਵਿੱਚ ਸ਼ੇਵ ਦਾ ਅਰਥ ਸੁਖ ਹੈ। ੫. ਸੰ. ਸੇਵ੍ਯ. ਵਿ- ਸੇਵਾ ਕਰਨ ਯੋਗ. ਉਪਾਸਨਾ ਯੋਗ. "ਆਖਹਿ ਸੁਰਿ ਨਰ ਮੁਨਿ ਜਨ ਸੇਵ." (ਜਪੁ) ੬. ਦੇਖੋ, ਸ਼ੈਵ। ੭. ਸੇਵਕ (ਉਪਾਸਕ) ਦਾ ਸੰਖੇਪ। ੮. ਸੰ सेव् ਧਾ- ਸੇਵਾ ਕਰਨਾ. ਚਾਕਰੀ ਕਰਨਾ. ਭਰੋਸਾ ਰੱਖਣਾ. ਪੂਜਾ ਕਰਨਾ.
Source: Mahankosh