ਸੇਵਾਦਾਸ
sayvaathaasa/sēvādhāsa

Definition

ਕਸ਼ਮੀਰ ਨਿਵਾਸੀ ਬ੍ਰਾਹਮਣ ਸਿੱਖ, ਜੋ ਮਾਈ ਭਾਗਭਰੀ ਦਾ ਪੁਤ੍ਰ ਸੀ. ਇਹ ਮਾਧੋ ਸੋਢੀ ਦੀ ਸੰਗਤ ਨਾਲ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ. "ਸੇਵਾ ਦਾਸ ਲਾਇ ਨਿਜ ਸੇਵ." (ਗੁਪ੍ਰਸੂ) ਦੇਖੋ, ਭਾਗਭਰੀ। ੨. ਸੇਵਾ ਰਾਮ ਨੂੰ ਭੀ ਬਹੁਤਿਆਂ ਨੇ ਸੇਵਾ ਦਾਸ ਲਿਖਿਆ ਹੈ. ਦੇਖੋ, ਅਡਨ ਸ਼ਾਹ। ੩. ਪੋਠੋਹਾਰ ਦਾ ਨਿਵਾਸੀ ਇੱਕ ਸੱਜਣ, ਜਿਸ ਨੇ ਸਨ ੧੫੮੮ ਵਿੱਚ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ ਹੈ.
Source: Mahankosh