Definition
ਹੈਦਰਾਬਾਦ ਸਿੰਧ ਦੇ ਇਲਾਕੇ ਜਿਲਾ ਲਾਰਕਾਨਾ ਦਾ ਇੱਕ ਨਗਰ, ਜੋ ਰੋਹੜੀ ਜੰਕਸ਼ਨ ਤੋਂ ੧੪੨ ਮੀਲ ਹੈ. ਇਸ ਥਾਂ ਪੁਰਾਣੇ ਕਿਲੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿਤ੍ਰ ਅਸਥਾਨ "ਨਾਨਕਬਾੜਾ" ਹੈ, ਜਿਸ ਨੂੰ ਹਿੰਦੂ ਮੁਸਲਮਾਨ ਪੂਜਦੇ ਹਨ. ਸ਼੍ਰੀ ਗੁਰੂ ਨਾਨਕ ਦੇਵ ਜੀ ਸਿੰਧ ਦੀ ਯਾਤ੍ਰਾ ਕਰਦੇ ਇਸ ਥਾਂ ਪਧਾਰੇ ਹਨ. ਕਰਨਲ ਟਾਡ ਨੇ ਰਾਜਸ੍ਥਾਨ ਵਿੱਚ ਇਸ ਗੁਰੁਦ੍ਵਾਰੇ ਦਾ ਜਿਕਰ ਕੀਤਾ ਹੈ.
Source: Mahankosh