ਸੈਭੰ
saibhan/saibhan

Definition

ਸੰ. ਸ੍ਵਯੰਭਵ. ਸ੍ਵਯੰਭੂ. ਵਿ- ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. "ਅਕਾਲ ਮੂਰਤਿ ਅਜੂਨੀ ਸੈਭੰ." (ਜਪੁ) ੨. ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥ ਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ- ਦੋ ਅੰਤਹਕਰਣ¹ ਵਿੱਚ ਭੰ (ਪ੍ਰਕਾਸ਼) ਰੂਪ ਹੈ.
Source: Mahankosh