ਸੈਯਦ
saiyatha/saiyadha

Definition

ਅ਼. ਸ੍ਵਾਮੀ। ੨. ਬਾਦਸ਼ਾਹ। ੩. ਆਗੂ. ਪੇਸ਼ਵਾ। ੪. ਇਸਲਾਮ ਦੀਆਂ ਬਹੁਤ ਪੋਥੀਆਂ ਵਿੱਚ ਬੀਬੀ ਫਾਤਿਮਾ ਅਤੇ ਹਜਰਤ ਅਲੀ ਦੀ ਵੰਸ਼ ਦੇ ਲੋਕਾਂ ਲਈ ਇਹ ਪਦ ਵਰਤਿਆ ਹੈ. ਮੁਸਲਮਾਨ ਸੈਯਦਾਂ ਨੂੰ ਬਹੁਤ ਸਨਮਾਨ ਨਾਲ ਦੇਖਦੇ ਹਨ. ਅਰ ਇਹ ਸ਼ਾਹ, ਬਾਦਸ਼ਾਹ, ਪੀਰ, ਸ਼ਰੀਫ਼ ਆਦਿਕ ਪਦਾਂ ਨਾਲ ਬੁਲਾਏ ਜਾਂਦੇ ਹਨ.#ਮੁਗਲ ਬਾਦਸ਼ਾਹਾਂ ਵੇਲੇ ਬਾਦਸ਼ਾਹ ਦਾ ਹਾਥੀ ਹੱਕਣ ਵਾਲੇ ਕੇਵਲ ਸੈਯਦ ਹੋਇਆ ਕਰਦੇ ਸਨ, ਕਿਉਂਕਿ ਹੋਰ ਕਿਸੇ ਨੂੰ ਬਾਦਸ਼ਾਹ ਵੱਲ ਪਿੱਠ ਕਰਕੇ ਬੈਠਣ ਦਾ ਅਧਿਕਾਰ ਨਹੀਂ ਸੀ.
Source: Mahankosh