ਸੈਰੰਧ੍ਰੀ
sairanthhree/sairandhhrī

Definition

ਸੰ. सैरन्ध्री ਸੰਗ੍ਯਾ- ਸੀਰ (ਹਲ) ਦੇ ਧਾਰਨ ਵਾਲੀ. ਵਾਹੀ ਕਰਨ ਵਾਲੀ। ੨. ਦਸ੍ਤਕਾਰੀ ਕਰਨ ਵਾਲੀ ਇਸਤ੍ਰੀ। ੩. ਇਹ ਪਦ ਦਾਸੀ ਦੇ ਅਰਥ ਵਿੱਚ ਭੀ ਵਰਤਿਆ ਜਾ ਸਕਦਾ ਹੈ. ਦ੍ਰੋਪਦੀ ਜਦ ਵਿਰਾਟ ਦੇ ਘਰ ਪਾਂਡਵਾਂ ਸਮੇਤ ਲੁਕਕੇ ਰਹੀ ਹੈ, ਤਦ ਉਸ ਨੂੰ ਸੈਰੰਧ੍ਰੀ ਹੀ ਆਖਦੇ ਸਨ.
Source: Mahankosh