Definition
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹
Source: Mahankosh