Definition
ਦੇਖੋ, ਸੋਣ। ੨. ਸੰਗ੍ਯਾ- ਸੋਨਾ. ਸੁਵਰ੍ਣ. "ਜੈ ਹੈ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ." (ਸ. ਕਬੀਰ) ਸੁਵਰਣ ਜੇਹਾ ਕੀਮਤੀ ਮਨੁੱਖ ਸ਼ਰੀਰ ਆਟੇ ਨੂਣ ਦੀ ਤਰਾਂ ਸਸਤਾ ਚਲਿਆ ਜਾਵੇਗਾ ਭਾਵ- ਰਤਨ ਕੌਡੀ ਮੁੱਲ ਵਿਕੇਗਾ। ੩. ਭਾਵ- ਧਨ. ਮਾਇਆ. ਪਦਾਰਥ. "ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ." (ਆਸਾ ਛੰਤ ਮਃ ੫) ੪. ਦੇਖੋ, ਸੌਨ.
Source: Mahankosh
Shahmukhi : سون
Meaning in English
meaning golden, aural, auric
Source: Punjabi Dictionary