Definition
ਸੰ. ਸ਼ੋਭਨ. ਵਿ- ਸ਼ੋਭਾ ਵਾਲਾ। ੨. ਸੁੰਦਰ. ਖੂਬਸੂਰਤ। ੩. ਉੱਤਮ. ਸ਼੍ਰੇਸ੍ਠ। ੪. ਸੰਗ੍ਯਾ- ਇੱਕ ਛੰਦ, ਇਸ ਦਾ ਨਾਉਂ "ਸਿੰਹਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੦. ਮਾਤ੍ਰਾ ਪੁਰ. ਅੰਤ ਜਗਣ .#ਉਦਾਹਰਣ-#ਨਾਥ ਅਦਭੁਤ ਗਤਿ ਅਪਰਮਿਤ, ਚਰਿਤ ਕਹਤ ਬਨੈ ਨ.#(ਗੁਰੁਪਦ ਪ੍ਰੇਮ ਪ੍ਰਕਾਸ਼)#੫. ਅਗਨਿ। ੬. ਸ਼ਿਵ। ੭. ਕਮਲ। ੮. ਭੂਖਣ. ਗਹਿਣਾ. ੯. ਧਰਮ। ੧੦. ਸੰਧੂਰ.
Source: Mahankosh