Definition
ਇਹ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ. ਇਸ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਨਿਸਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਆਰੋਹੀ ਵਿੱਚ ਨਿਸਾਦ ਸ਼ੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਸ ਰ ਮ ਪ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਦਾ ਨੌਵਾਂ ਨੰਬਰ ਹੈ। ੨. ਦੇਖੋ, ਸੋਰਠਿ ੨.; ਦੇਖੋ, ਸੋਰਠ। ਸੁਰਾਸ੍ਟ੍ਰ (ਕਾਠੀਆਵਾੜ) ਦੀ ਵਸਨੀਕ ਇੱਕ ਰਾਜਪੂਤ ਕੰਨ੍ਯਾ, ਜਿਸ ਦਾ ਪ੍ਰੇਮ ਬੀਜੇ ਨਾਮਕ ਸੁੰਦਰ ਪੁਰਖ ਨਾਲ ਸੀ. ਇਨ੍ਹਾਂ ਨੇ ਅਨੇਕ ਦੁੱਖ ਅਤੇ ਵਿਘਨਾ ਦੇ ਹੁੰਦੇ ਆਪਣਾ ਸੱਚਾ ਪ੍ਰੇਮ ਤੋੜ ਨਿਬਾਹਿਆ. "ਸੋਰਠਿ ਬੀਜਾ ਗਾਵੀਐ ਜਸ ਸੁਘੜਾ ਬਾਤੀ." (ਭਾਗੁ).¹
Source: Mahankosh