Definition
ਸੋਲਾਂ ਅੰਸ਼. ਸੋਲਾਂ ਭਾਗ. ਜੈਸੇ ਰੁਪਯੇ ਨੂੰ ਸੋਲਾਂ ਆਨੇ ਦਾ ਮੰਨਕੇ ਕਿਸੇ ਵਸਤੂ ਦੀ ਪੂਰਣਤਾ ਪ੍ਰਗਟ ਕਰਨ ਲਈ ਅਸੀਂ ਆਖਦੇ ਹਾਂ ਕਿ ਇਹ ਸੋਲਾਂ ਆਨੇ ਹੈ. ਐਸੇ ਹੀ ਈਸ਼੍ਵਰ ਦੀਆਂ ਸੋਲਾਂ ਸ਼ਕਤੀਆਂ ਮੰਨੀਆਂ ਹਨ. ਬ੍ਰਹਮਵੈਵਰਤ ਪੁਰਾਣ ਵਿੱਚ ਇਹ ਸੋਲਹ ਕਲਾਂ ਹਨ-#"ਗ੍ਯਾਨ, ਧ੍ਯਾਨ, ਸ਼ੁਭ ਕਰਮ, ਹਠ, ਸੰਜਮ, ਧਰਮਰੁਦਾਨ।#ਵਿਦ੍ਯਾ, ਭਜਨ, ਸੁਪ੍ਰੇਮ, ਯਤ, ਅਧ੍ਯਾਤਮ, ਸਤਮਾਨ।#ਦਯਾ, ਨੇਮ ਅਰੁ ਚਤੁਰਤਾ ਬੁੱਧ ਸੁੱਧ ਇਹ ਜਾਨ."#ਹਿੰਦੂਮਤ ਅਨੁਸਾਰ ਇਨ੍ਹਾਂ ਵਿੱਚੋਂ ਜਿਤਨੀਆਂ ਕਲਾ ਕਿਸੇ ਅਵਤਾਰ ਵਿੱਚ ਹੋਣ. ਉਹ ਉਤਨੀ ਕਲਾ ਵਾਲਾ ਅਵਤਾਰ ਕਹਿਆ ਜਾਂਦਾ ਹੈ, ਜਿਸ ਵਿੱਚ ਸੋਲਾਂ ਹੀ ਹੋਣ ਉਹ ਪੂਰਣ ਕਲਾ ਅਵਤਾਰ ਹੈ.#ਚੰਦ੍ਰਮਾਂ ਦੀਆਂ ਭੀ ਸੋਲਾਂ ਕਲਾ ਮੰਨੀਆਂ ਹਨ-#ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, , ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਰਣਤਾ ਅਤੇ ਪੂਰਣਾਮ੍ਰਿਤਾ.#ਗੁਰੁਮਤ ਵਿੱਚ ਵਾਹਗੁਰੂ ਨੂੰ ਅਨੰਤ ਕਲਾ ਵਾਲਾ ਲਿਖਿਆ ਹੈ. "ਸੋਲਹ ਕਲਾ ਸੰਪੂਰਨ ਫਲਿਆ। ਅਨਤ ਕਲਾ ਹੁਇ ਠਾਕੁਰ ਚੜਿਆ"॥ (ਮਾਰੂ ਸੋਲਹੇ ਮਃ ੫) ਦੇਖੋ, ਚੰਦ੍ਰ ਕਲਾ
Source: Mahankosh