Definition
ਕਾਵ੍ਯ ਗ੍ਰੰਥਾਂ ਵਿੱਚ ਲਿਖੇ ਹੋਏ ਸ਼ਰੀਰ ਦੀ ਸ਼ੋਭਾ ਨੂੰ ਵਧਾਉਣ ਵਾਲੇ ਸੋਲਾਂ ਸ਼੍ਰਿੰਗਾਰ.#ਪ੍ਰਥਮ ਸਕਲ ਸੁਚਿ ਮੱਜਨ ਅਮਲਵਾਸ#ਜਾਵਕ ਸੁਦੇਸ ਕੇਸ ਪਾਸ਼ ਕੋ ਸੁਧਾਰਬੋ,#ਅੰਗਰਾਗ ਭੂਸਣ ਵਿਵਿਧ ਮੁਖਵਾਸ ਰੰਗ#ਕੱਜਲ ਕਲਿਤ ਲੋਲ ਲੋਚਨ ਨਿਹਾਰਬੋ,#ਬੋਲਨ ਹਸਨ ਮ੍ਰਿਦੁਚਲਨ ਚਿਤੌਨ ਚਾਰੁ#ਪਲ ਪਲ ਪਤਿਵ੍ਰਤ ਪ੍ਰੀਤਿ ਪ੍ਰਤਿਪਾਰਬੋ,#ਕੇਸ਼ੋਦਾਸ ਸਵਿਲਾਸ ਕਰਹੋ ਕੁਁਵਰਿ ਰਾਧੇ!#ਇਹ ਵਿਧਿ ਸੋਰਹਿ ਸਿੰਗਾਰਨ ਸਿੰਗਾਰਬੋ#(ਰਸਿਕ ਪ੍ਰਿਯਾ).#ਸ਼ੁਚਿਤਾ ਸ਼ੀਲ ਸਨੇਹ ਗਤਿ ਚਿਤਵਨ ਬੋਲਨ ਹਾਸ,#ਕਚ ਗੁੰਥਨ ਸੀਮੰਤ ਸ਼ੁਭ ਭਾਲ ਤਿਲਕ ਸੁਖਰਾਸ,#ਭਾਲ ਤਿਲਕ ਸੁਖ ਰਾਸ ਦ੍ਰਿਗਨ ਅੰਜਨ ਅਤਿ ਸੋਹੈ,#ਭੀਰੀ ਬਦਨ ਸੁਦੇਸ਼ ਚਿਬੁਕ ਮਸਿ ਕਨ ਮਨ ਮੋਹੈ,#ਜਾਵਕ ਮਿਁਹਦੀ ਰੰਗ ਰਾਗ 'ਭਗਵਤ' ਨਿਤ ਉਚਿਤਾ,#ਯੇ ਸੋਰਹਿ ਸਿੰਗਾਰ ਮੁੱਖ ਤਾਂ ਮੇ ਵਰ ਸ਼ੁਚਿਤਾ.#"ਸੋਲਹ ਕੀਏ ਸੀਗਾਰ." (ਫੁਨਹੇ ਮਃ ੫)
Source: Mahankosh